Ticker

6/recent/ticker-posts

'ਸਥਾਈ ਵਿਕਾਸ ਹੀ ਸਹੀ ਵਿਕਾਸ’ ਵਿਸ਼ੇ ‘ਤੇ ਪੋਸਟਰ ਅਤੇ ਕਵਿਤਾ ਮੁਕਾਬਲਿਆਂ ਦਾ ਐਲਾਨ

 


ਚੰਡੀਗੜ, 19 ਜੁਲਾਈ, 2021(ਐਫਪੀਐਨ)

ਇਹ ਯਕੀਨੀ ਬਣਾਉਣ ਲਈ ਕਿ ਨੌਜਵਾਨ ਸਥਾਈ ਵਿਕਾਸ ਅਤੇ ਐਸ.ਡੀ.ਜੀਜ (ਸਥਾਈ ਵਿਕਾਸ ਟੀਚਿਆਂ) ਨੂੰ ਸਮਝਣ, ਪੰਜਾਬ ਯੋਜਨਾਬੰਦੀ ਵਿਭਾਗ ਅਤੇ ਯੂ.ਐਨ.ਡੀ.ਪੀ.- ਐਸ.ਡੀ.ਜੀ ਕਾਰਡੀਨੇਸ਼ਨ  ਸੈਂਟਰ (ਐਸ.ਡੀ.ਜੀ.ਸੀ.ਸੀ.) ਵੱਲੋਂ ਯੂਥ ਫਾਰ ਐਸ.ਡੀ.ਜੀਜ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ। ਇਸ ਦੇ ਹਿੱਸੇ ਵਜੋਂ ਸੂਬੇ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਸੈਸਨ ਕਰਵਾਏ ਜਾ ਰਹੇ ਹਨ ਅਤੇ ‘ਸਥਾਈ ਵਿਕਾਸ ਹੀ ਸਹੀ ਵਿਕਾਸ’ ਦੇ ਵਿਸ਼ੇ ‘ਤੇ ਪੋਸਟਰ ਮੇਕਿੰਗ ਅਤੇ ਕਵਿਤਾ ਲਿਖਣ ਦੇ ਮੁਕਾਬਲਿਆਂ ਦਾ ਐਲਾਨ ਕੀਤਾ ਗਿਆ ਹੈ। 

ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਭਾਗੀਦਾਰ, ਐਸ.ਡੀ.ਜੀਜ਼ ਅਤੇ ਸਥਾਈ ਵਿਕਾਸ ਬਾਰੇ ਵਿਆਖਿਆ/ ਸਮਝ, ਐਸ.ਡੀ.ਜੀਜ਼ ਕਿਵੇਂ ਕੋਵਿਡ ਦਾ ਸਾਹਮਣਾ ਕਰ ਸਕਦੇ ਹਨ ਅਤੇ ਐਸ.ਡੀ.ਜੀਜ਼ ਆਉਣ ਵਾਲੇ ਸਮੇਂ ਵਿੱਚ ਸਾਡੇ ਪੰਜਾਬ ਨੂੰ ਕਿਵੇਂ ਖੁਸਹਾਲ ਬਣਾ ਸਕਦੇ ਹਨ, ਨੂੰ ਧਿਆਨ ਵਿੱਚ ਰੱਖਦਿਆਂ ‘ਸਥਾਈ ਵਿਕਾਸ ਹੀ ਸਹੀ ਵਿਕਾਸ’ ਦੇ ਵਿਸ਼ੇ ‘ਤੇ ਪੋਸਟਰ ਬਣਾ ਸਕਦੇ ਹਨ ਜਾਂ ਕਵਿਤਾ ਲਿਖ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਕਵਿਤਾ ਪੰਜਾਬੀ, ਹਿੰਦੀ ਜਾਂ ਅੰਗਰੇਜੀ ਵਿੱਚੋ ਕਿਸੇ ਵੀ ਭਾਸਾ ਵਿੱਚ ਲਿਖ ਕੇ ਜਮਾਂ ਕਰਵਾ ਸਕਦੇ ਹਨ।
ਉਨਾਂ ਦੱਸਿਆ ਕਿ ਮੁਕਾਬਲੇ ਦੀ ਹਰੇਕ ਸ਼੍ਰੇਣੀ ਲਈ ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਹਿਲੇ ਇਨਾਮ ਦੇ ਜੇਤੂ ਨੂੰ 7,500 ਰੁਪਏ, ਦੂਜੇ ਨੂੰ 5,000 ਰੁਪਏ ਅਤੇ ਤੀਜੇ ਨੂੰ 2500 ਰੁਪਏ ਦਿੱਤੇ ਜਾਣਗੇ। ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਯੋਜਨਾਬੰਦੀ ਵਿਭਾਗ, ਪੰਜਾਬ ਅਤੇ ਐਸ.ਡੀ.ਜੀ.ਸੀ.ਸੀ., ਪੰਜਾਬ ਤੋਂ ਪ੍ਰਸੰਸਾ ਪੱਤਰ ਵੀ ਮਿਲੇਗਾ। ਐਸ.ਡੀ.ਜੀ.ਸੀ.ਸੀ. ਆਪਣੇ ਸੋਸਲ ਮੀਡੀਆ ਹੈਂਡਲਜ (ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ) ਰਾਹੀਂ ਪੇਂਟਿੰਗ ਅਤੇ ਕਲਾਕਾਰ ਨੂੰ ਉਤਸਾਹਤ ਕਰੇਗੀ। ਸਾਰੀਆਂ ਐਂਟਰੀਆਂ ‘ਐਸ.ਡੀ.ਜੀ. ਅਕੈਡਮੀਆ ਕਨਕਲੇਵ’ ਵਿਖੇ ਇੱਕ ਗੈਲਰੀ ਦੇ ਰੂਪ ਵਿੱਚ ਪ੍ਰਦਰਸਤਿ ਕੀਤੀਆਂ ਜਾਣਗੀਆਂ।

 ਪੋਸਟਰ ਜਾਂ ਕਵਿਤਾ ਨੂੰ ਜਮਾਂ ਕਰਵਾਉਣ ਦੀ ਆਖਰੀ ਤਰੀਕ 31 ਜੁਲਾਈ, 2021 ਹੈ ਅਤੇ ਨਤੀਜੇ 12 ਅਗਸਤ, 2021 ਨੂੰ ਐਲਾਨੇ ਜਾਣਗੇ। ਇਸ ਮੰਤਵ ਲਈ ਵਿਦਿਆਰਥੀ ਵੈਬਸਾਈਟ www.sdgccpb.in. ਲਾਗਇਨ ਕਰ ਸਕਦੇ ਹਨ।

Post a Comment

0 Comments